ਕੜੀ ਸੁੱਰਖਿਆ 'ਚ ਭਿੱਖੀਵਿੰਡ ਆਪ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ - ਵਿਧਾਇਕ ਬਲਦੇਵ ਸਿੰਘ
ਤਰਨ ਤਾਰਨ: 14 ਫਰਵਰੀ ਨੂੰ ਪੰਜਾਬ 'ਚ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਤੇ ਜਿਸ 'ਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਬੀਤੇ ਦਿਨ ਭਿੱਖੀਵਿੰਡ 'ਚ ਸਿਆਸੀ ਮਾਹੌਲ ਤਨਾਅਪੂਰਨ ਸੀ। ਕੜੀ ਸੁੱਰਖਿਆ ਦੇ ਨਾਲ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ। ਪੁਲਿਸ ਨੇ ਇਹ ਯਕੀਨੀ ਬਣਾਇਆ ਕਿ ਸਭ ਸ਼ਾਂਤਮਈ ਤਰੀਕੇ ਨਾਲ ਹੋਵੇ। ਨਗਰ ਪੰਚਾਇਤ ਦੀ ਨਾਮਜ਼ਦਗੀ ਭਰਨ ਲਈ ਆਪ ਦੇ ਉਮੀਦਵਾਰਾਂ ਦੀ ਨਾਲ ਵਿਧਾਇਕ ਬਲਜਿੰਦਰ ਕੌਰ 'ਤੇ ਵਿਧਾਇਕ ਬਲਦੇਵ ਸਿੰਘ ਮੌਜੂਦ ਸੀ। ਇਸ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਡਰਦੀ ਹੈ ਆਪ ਤੋਂ ਤਾਂ ਹੀ ਗੁੰਡਾਗਰਦੀ ਦਾ ਰੱਵਇਆ ਅਪਣਾਇਆ ਹੋਇਆ ਹੈ।