'ਸਾਕਾ ਨੀਲਾ ਤਾਰਾ' ਦੀ ਦਾਸਤਾਨ ਬਿਆਨ ਕਰਦਾ ਇਹ ਮਾਡਲ - akal tajth sahib
ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਨੂੰ ਸਮਰਪਿਤ ਪੇਪਰ ਆਰਟੀਸਟ ਗੁਰਪ੍ਰੀਤ ਸਿੰਘ ਨੇ ਪੇਪਰ ਦੀ ਮਦਦ ਨਾਲ ਅਕਾਲ ਤਖ਼ਤ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ। ਇਸ ਬਾਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਡਲ ਦੀ ਸਾਰੀ ਜਾਣਕਾਰੀ ਇੰਟਰਨੈਟ ਤੋਂ ਪ੍ਰਾਪਤ ਕੀਤੀ, ਤੇ ਮਾਡਲ ਦਾ ਭਾਰ ਸਿਰਫ਼ 200 ਗ੍ਰਾਮ ਹੈ, ਜਿਸ ਨੂੰ ਬਣਾਉਣ ਵਿੱਚ 2 ਮਹੀਨੇ ਦਾ ਸਮਾਂ ਲੱਗਿਆ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਇਹ ਮਾਡਲ ਕਾਲੇ ਦੋਰ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ।