"ਕਿਸਾਨਾਂ ਦਾ ਸਤਿਕਾਰ ਕਰੋ ਜੀ" ਦਾ ਬੈਨਰ ਲੈ ਕੇ ਸ਼ਹੀਦੀ ਸਭਾ ਵਿੱਚ ਪਹੁੰਚੇ ਪੰਡਿਤ ਰਾਓ - ਸ਼ਹੀਦੀ ਸਭਾ
ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲ ਵਿੱਚ ਵੱਖ-ਵੱਖ ਸਮੇਂ 'ਤੇ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਹੋਰ ਮਾਮਲਿਆਂ ਨੂੰ ਚੁੱਕਣ ਵਾਲੇ ਪੰਡਿਤ ਰਾਓ ਧਰੇਨਵਰ ਕਿਸਾਨਾਂ ਦੇ ਸ਼ੰਘਰਸ ਦਾ ਸੁਨੇਹਾ ਲੈ ਕੇ ਆਏ। ਪੰਡਿਤ ਰਾਓ ਨੇ ਸਿਰ 'ਤੇ ਬੋਰਡ ਚੁੱਕਿਆ ਹੋਇਆ ਸੀ ਜਿਸ ਵਿੱਚ ਲਿਖਿਆ ਹੋਇਆ ਹੈ" ਕਿਸਾਨਾਂ ਦਾ ਸਤਿਕਾਰ ਕਰੋ ਜੀ"। ਉਨ੍ਹਾਂ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਉਹ "ਕਿਸਾਨਾਂ ਦਾ ਸਤਿਕਾਰ ਕਰੋ ਜੀ" ਦਾ ਨਾਅਰਾ ਲੈ ਕੇ ਚਲੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਸ਼ਾਂਤਮਈ ਧਰਨਾ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਖੇਤੀ ਕਾਨੂੰਨਾਂ ਦਾ ਜਲਦ ਕੋਈ ਹੱਲ ਕੱਢਣਾ ਚਾਹੀਦਾ ਹੈ।