ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾ ਰਹੀ ਪੰਚਕੁਲਾ ਪੁਲਿਸ - ਟ੍ਰਾਈਸਿਟੀ
ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਖਾਣਾ ਮੁੱਹਈਆ ਕਰਵਾਉਣ ਲਈ ਜਿੱਥੇ ਸਰਕਾਰਾਂ ਤੋਂ ਲੈ ਸਮਾਜ ਸੇਵੀ ਸੰਸਥਾਵਾਂ ਆਪਣੀ ਭੂਮਿਕਾ ਨਿਭਾ ਰਹੀਆਂ ਹਨ, ਉੱਥੇ ਹੀ ਪੁਲਿਸ ਵੀ ਆਪਣੀ ਡਿਊਟੀ ਦੌਰਾਨ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਸਮਾਂ ਕੱਡ ਰਹੀ ਹੈ। ਟ੍ਰਾਈਸਿਟੀ ਦੇ ਪੰਚਕੁਲਾ ਸੈਕਟਰ ਪੰਜ ਦੇ ਥਾਣਾ ਅੰਦਰ ਡਿਊਟੀ ਤੋਂ ਬਾਅਦ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੋੜਵੰਦਾਂ ਲਈ ਖਾਣਾ ਤਿਆਰ ਕਰਦੇ ਹਨ ਅਤੇ ਲੋਕਾਂ 'ਚ ਵੰਡਦੇ ਹਨ।