ਬਲਾਕ ਵਿਕਾਸ 'ਤੇ ਪੰਚਾਇਤੀ ਅਫ਼ਸਰਾਂ ਦੀ ਕਲਮਛੋੜ ਹੜਤਾਲ ਸ਼ੁਰੂ - ਤਨਖਾਹ ਕਮਿਸ਼ਨ
ਗੁਰਦਾਸਪੁਰ: 6ਵੇਂ ਪੇ ਕਮਿਸ਼ਨ ਦੇ ਹੋਏ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੇ ਦਫ਼ਤਰੀ ਕੰਮਕਾਜ ਠੱਪ ਕਰ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਵੱਲੋਂ ਬੀ.ਡੀ.ਪੀ.ਓ ਅਤੇ ਐੱਸ.ਈ.ਪੀ.ਓਜ਼ ਲੇਖਾਕਾਰ ਦੇ ਨਾਲ ਬਹੁਤ ਹੀ ਜ਼ਿਆਦਾ ਬੇਇਨਸਾਫ਼ੀ ਕੀਤੀ ਗਈ ਹੈ, ਉਨ੍ਹਾਂ ਕਿਹਾ ਇਸ ਤਨਖਾਹ ਕਮਿਸ਼ਨ ਨਾਲ ਮੁਲਾਜਮਾਂ ਦੀ ਤਨਖਾਹ ਵਿੱਚ ਵੱਡੇ ਪੱਧਰ ਤੇ ਕਟੌਤੀ ਕੀਤੀ ਗਈ ਹੈ। ਜਿਸ ਕਰਕੇ ਸਮੁੱਚੇ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਹੈ, ਉਨ੍ਹਾਂ ਕਿਹਾ, ਕਿ ਜੇਕਰ ਇਹ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ ਨਾ ਕੀਤੀ ਗਈ, ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
Last Updated : Jul 8, 2021, 11:17 PM IST