ਮਾਨਸਾ ਦੇ ਪਿੰਡ ਨੰਗਲ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਦੇ ਹੱਕ 'ਚ ਪਾਸ ਕੀਤਾ ਮਤਾ - ਕਿਸਾਨ ਅੰਦੋਲਨ ਦੇ ਹੱਕ 'ਚ ਪਾਸ ਕੀਤਾ ਮਤਾ
ਮਾਨਸਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਕੜੀ 'ਚ ਮਾਨਸਾ ਦੇ ਪਿੰਡ ਨੰਗਲ ਵਿਖੇ ਪੰਚਾਇਤ ਨੇ ਕਿਸਾਨੀ ਹੱਕ 'ਚ ਮਤਾ ਪਾਇਆ ਹੈ। ਇਸ ਮਤੇ 'ਚ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤੇ ਦੂਜੇ ਹਰ ਹਫ਼ਤੇ ਪਿੰਡ ਵਿਚੋਂ 100 ਲੋਕਾਂ ਦਾ ਜੱਥਾ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾਵੇਗਾ। ਜੇਕਰ ਕੋਈ ਕਿਸਾਨ ਕਿਸੇ ਮਜ਼ਬੂਰੀ ਕਾਰਨ ਨਹੀਂ ਜਾ ਸਕਦਾ ਤਾਂ ਉਹ ਆਰਥਿਕ ਮਦਦ ਜਾਂ ਆਪਣੇ ਮੁਤਾਬਕ ਕਿਸਾਨਾਂ ਦਾ ਸਹਿਯੋਗ ਦੇ ਸਕਦਾ ਹੈ। ਪਿੰਡ ਦੇ ਸਰਪੰਚ ਪਰਮਜੀਤ ਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ, ਉਦੋਂ ਤੱਕ ਹਰ ਤਰ੍ਹਾਂ ਨਾਲ ਕਿਸਾਨਾਂ ਦਾ ਸਮਰਥਨ ਕਰਨਗੇ ਤੇ ਦਿੱਲੀ ਰਵਾਨਾ ਹੁੰਦੇ ਰਹਿਣਗੇ।