ਪੰਚਾਇਤ ਨੇ ਜੀਓ ਦੇ ਟਾਵਰ ਦਾ ਬਿਜਲੀ ਕਨੈਕਸ਼ਨ ਕੱਟਿਆ
ਲੁਧਿਅਣਾ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬੀਜਾ 'ਚ ਕਿਸਾਨਾਂ ਦੇ ਹੱਕ 'ਚ ਪਿੰਡ ਦੀ ਪੰਚਾਇਤ ਨੇ ਜੀਓ ਦੇ ਟਾਵਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਤੇ ਪਿੰਡ 'ਚ ਮਤਾ ਪਾ ਕੇ ਪਿੰਡ 'ਚ ਚੱਲ ਰਹੇ ਸਾਰੇ ਜੀਓ ਦੇ ਸਿਮ ਬੰਦ ਕਰ ਦੂਜੇ ਨੈਟਵਰਕ 'ਚ ਤਬਦੀਲ ਕਰਵਾਉਣ ਦਾ ਫੈਸਲਾ ਲਿਆ। ਬੀਜਾ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸ਼ੇਰਗਿੱਲ ਨੇ ਆਪਣੀ ਪੰਚਾਇਤ ਸਮੇਤ ਪਿੰਡ 'ਚ ਲੱਗੇ ਜੀਓ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦੇ ਸਮੇ ਕਿਹਾ ਕਿ ਜਦੋਂ ਤੱਕ ਮੋਦੀ ਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਨੂੰਨ ਰੱਦ ਨਹੀਂ ਕਰਦੀ ਤਦ ਤੱਕ ਅਸੀਂ ਕੋਪਰੇਟ ਘੁਰਣਿਆ ਦਾ ਮਾਲੀ ਨੁਕਸਾਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡ 'ਚ ਮਤਾ ਪਾ ਕੇ ਜੀਓ ਦੇ ਸਾਰੇ ਸਿਮ ਬੰਦ ਕਰਵਾ ਰਹੇ ਹਾਂ।