ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ 20 ਮਛੇਰਿਆਂ ਨੂੰ ਲੈਣ ਪਹੁੰਚੇ ਆਂਧਰਾ ਪ੍ਰਦੇਸ਼ ਦੇ ਮੰਤਰੀ ਮੋਪੀਦੇਵੀ ਵੈਂਕਟਰਮਨ - ਪਾਕਿਸਤਾਨ ਨੇ 20 ਭਾਰਤੀ ਮਛੇਰੇ ਕੀਤੇ ਰਿਹਾਅ
ਪਾਕਿਸਤਾਨ ਵੱਲੋਂ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਹੈ, ਇਹ 20 ਮਛੇਰੇ ਕਥਿੱਤ ਤੌਰ 'ਤੇ ਪਾਕਿਸਤਾਨੀ ਖ਼ੇਤਰ 'ਚ ਦਾਖ਼ਲ ਹੋ ਗਏ ਸਨ ਜਿਸ ਤੋਂ ਮਗਰੋਂ ਇਨ੍ਹਾਂ ਨੂੰ ਲਗਭਗ 14 ਮਹੀਨੇ ਦੀ ਜੇਲ੍ਹ ਮਗਰੋਂ ਰਿਹਾਅ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ 20 ਮਛੇਰੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਤੇ ਇਨ੍ਹਾਂ ਨੂੰ ਵਾਘ੍ਹਾ ਸਰਹੱਦ ਰਾਹੀਂ ਰਿਹਾਅ ਕੀਤਾ ਗਿਆ। ਇਨ੍ਹਾਂ 20 ਮਛੇਰਿਆਂ ਨੂੰ ਲੈਣ ਲਈ ਆਂਧਰਾ ਪ੍ਰਦੇਸ਼ ਸਰਕਾਰ ਦੇ ਮੰਤਰੀ ਮੋਪੀਦੇਵੀ ਵੈਂਕਟਰਮਨ ਅੰਮ੍ਰਿਤਸਰ ਪਹੁੰਚੇ।