ਕਿਸਾਨਾਂ ਦੀਆਂ ਆਸਾਂ 'ਤੇ ਮੀਂਹ ਨੇ ਫੇਰਿਆ ਪਾਣੀ - ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ:ਬੇਵਕਤ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਮੀਂਹ ਕਾਰਨ ਮੰਡੀਆਂ 'ਚ ਪਈ ਝੋਨੇ ਤੇ ਨਰਮੇ ਦੀ ਫਸਲ ਕਿਸਾਨਾਂ ਲਈ ਚਿੰਤਾ ਵਿਸ਼ਾ ਬਣੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੰਡੀ 'ਚ ਫਸਲ ਲਿਆ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 'ਚ ਦੇਰੀ ਤੇ ਪ੍ਰਸ਼ਾਸਨ ਵੱਲੋਂ ਮੰਡੀਆਂ 'ਚ ਸਹੀ ਪ੍ਰਬੰਧ ਨਾਂ ਹੋਣ ਦੇ ਚਲਦੇ ਉਨ੍ਹਾਂ ਦੀ ਫਸਲ ਖਰਾਬ ਹੋ ਗਈ। ਮੰਡੀ 'ਚ ਬਾਰਦਾਨਾ ਵੀ ਨਹੀਂ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਖ਼ਰਾਬ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।