ਬੱਸ ਨੇ ਜਲੰਧਰ ’ਚ ਆਟੋ ਦਰੜਿਆ, ਇੱਕ ਦੀ ਮੌਤ ਤੇ ਛੇ ਜਖ਼ਮੀ - ਕੁਝ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ
ਜਲੰਧਰ: ਨਕੋਦਰ ਰੋੜ ’ਤੇ ਗਲਤ ਦਿਸ਼ਾ ਵੱਲ ਆਉਂਦੀ ਤੇਜ ਰਫਤਾਰ ਬੱਸ (Wrong side over speed bus) ਅੱਜ ਸਵੇਰੇ ਜਲੰਧਰ ਵਿੱਚ (Jallandhar Accident) ਸਾਹਮਣਿਉਂ ਆ ਰਹੇ ਸਵਾਰੀਆਂ ਨਾਲ ਭਰੇ ਇੱਕ ਆਟੋ ਰਿਕਸ਼ਾ ’ਤੇ ਚੜ੍ਹ ਗਈ (Bus over turned Auto full of passengers)। ਇਸ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਮੌਤ (One died at the spot) ਹੋ ਗਈ, ਜਦੋਂਕਿ ਕੁਝ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ (Other seriously injured) ਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹਨ। ਚਸ਼ਮਦੀਦ ਜਸਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ ਸਾਢੇ ਅੱਠ ਵਜੇ ਲਾਂਬੜਾ ਨੇੜੇ ਤੇਜ ਰਫਤਾਰ ਬੱਸ ਆਟੋ ’ਤੇ ਚੜ੍ਹ ਗਈ ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀਆਂ ਦੋਵੇਂ ਟੰਗਾਂ ’ਤੇ ਗੰਭੀਰ ਸੱਟ ਲੱਗੀ ਹੈ। ਥਾਣਾ ਲਾਂਬੜਾ ਪੁਲਿਸ ਦੇ ਏਐਸਆਈ ਕਰਨੈਲ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।