ਪਠਾਨਕੋਟ ਟ੍ਰੈਫ਼ਿਕ ਦੀ ਮੁਸ਼ਕਿਲ ਨਾਲ ਨਜਿੱਠਣ ਲਈ ਪੁਲ ਦਾ ਨਿਰਮਾਣਾ ਸ਼ੁਰੂ - pathankot railway bribge
ਪਠਾਨਕੋਟ ਜ਼ਿਲ੍ਹੇ 'ਚ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਢਾਕੀ ਰੋਡ 'ਤੇ ਪੁੱਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹੇ 'ਚ ਟ੍ਰੈਫਿਕ ਦਾ ਮੁੱਖ ਕਾਰਨ ਸ਼ਹਿਰ ਦੇ ਢਾਕੀ ਰੋਡ ਫਾਟਕ ਨੂੰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਫਾਟਕ 'ਚੋਂ ਰੋਜ਼ਾਨਾ 100 ਦੇ ਨੇੜੇ ਰੇਲ ਗੱਡੀਆਂ ਨਿੱਕਲਦੀਆਂ ਹਨ ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਥਾਂ 'ਤੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਰੇਲਵੇ ਫਾਟਕ ਦਾ ਦੌਰਾ ਕਰਨ ਆਏ ਵਿਧਾਇਕ ਅਮਿਤ ਵਿਜ ਨੇ ਦੱਸਿਆ ਕਿ ਇਸ ਪੁਲ ਦਾ ਕੰਮ ਮਿੱਥੇ ਸਮੇਂ ਤੋਂ ਪਹਿਲਾਂ ਮੁੱਕਮਲ ਹੋ ਜਾਵੇਗਾ ਤੇ ਪੁਲ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਕਰਨਗੇ। ਵਿਧਾਇਕ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਇਸ ਪ੍ਰਾਜੈਕਟ ਦੇ ਨਾਲ ਲੋਕਾਂ ਨੂੰ ਭਾਰੀ ਜਾਮ ਤੋਂ ਨਿਪਟਾਰਾ ਮਿਲੇਗਾ, ਉੱਥੇ ਦੂਜੇ ਪਾਸੇ ਇਸ ਪੁਲ ਦੇ ਨੇੜੇ ਬਣੀਆਂ ਦੁਕਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।