ਸਟੇਰਿੰਗ ਫੇਲ੍ਹ ਹੋਣ ਕਾਰਨ ਟਰਾਲਾ ਹੋਇਆ ਬੇਕਾਬੂ - ਰਿਲਾਇੰਸ ਕੰਪਨੀ
ਹੁਸ਼ਿਆਰਪੁਰ: ਟਾਂਡਾ ਮਾਰਗ ਤੇ ਪੈਂਦੇ ਭੰਗੀ ਪੁਲ ਨਜ਼ਦੀਕ ਸਵੇਰੇ ਕਰੀਬ 9 ਵਜੇ ਇਕ ਟਰਾਲਾ ਦਾ ਸਟੇਰਿੰਗ ਫੇਲ੍ਹ (Steering failure) ਹੋਣ ਕਾਰਨ ਸੜਕ ਤੋਂ ਹੇਠਾਂ ਲਹਿ ਗਿਆ ਹਾਲਾਂਕਿ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰਾਲਾ ਚਾਲਕ ਅਰਜਨ ਸਿੰਘ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਤੋਂ ਟਰਾਲਾ ਲੈ ਕੇ ਚੌਹਾਲ ਸਥਿਤ ਰਿਲਾਇੰਸ ਕੰਪਨੀ (Reliance Company) ਵਿਚੋਂ ਮਾਲ ਲੈਣ ਲਈ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਸਟੇਰਿੰਗ ਫੇਲ੍ਹ ਹੋ ਗਿਆ ਤੇ ਟਰਾਲਾ ਕਾਬੂ ਹੋ ਗਿਆ।ਉਨ੍ਹਾਂ ਨੇ ਦੱਸਿਆ ਵੱਡਾ ਹਾਦਸਾ ਹੋਣ ਤੋਂ ਬਚ ਗਿਆ।