ਸਾਡੀ ਸਰਕਾਰ ਵੀਆਈਪੀ ਕਲਚਰ ਖ਼ਤਮ ਕਰ ਚੁੱਕੀ ਹੈ: ਬਲਬੀਰ ਸਿੱਧੂ - Gurkeerat Kotli
ਚੰਡੀਗੜ੍ਹ :ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਵਿਧਾਨ ਸਭਾ 'ਚ ਵਿਧਾਇਕਾਂ ਜਾਂ ਮੰਤਰੀਆਂ ਨੂੰ ਲਾਲ ਬੱਤੀ ਦੀ ਥਾਂ ਇਕ ਫਲੈਗ ਦੇਣ ਦੇ ਚੁੱਕੇ ਮੁੱਦੇ ਤੋਂ ਬਾਅਦ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆਈ ਕਿ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਵੀਆਈਪੀ ਕਲਚਰ ਖ਼ਤਮ ਨਹੀਂ ਹੋਇਆ ਤਾਂ ਸਿਹਤ ਮੰਤਰੀ ਬਲਬੀਰ ਸਿੱਧੂ ਬੋਲੇ ਕਿ ਉਨ੍ਹਾਂ ਦੀ ਸਰਕਾਰ ਵੀਆਈਪੀ ਕਲਚਰ ਖ਼ਤਮ ਕਰ ਚੁੱਕੀ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ਮੁਤਾਬਕ ਕਿਸੇ ਵੀ ਮੰਤਰੀ ਦੀ ਗੱਡੀ 'ਤੇ ਲਾਲ ਬੱਤੀ ਨਹੀਂ। ਉਨ੍ਹਾਂ ਕਿਹਾ ਕਿ ਵਿਧਾਇਕ ਕੋਟਲੀ ਦੇ ਇਹ ਨਿੱਜੀ ਵਿਚਾਰ ਹੋ ਸਕਦੇ ਹਨ ਪਰ ਕਾਂਗਰਸ ਸਰਕਾਰ ਵਿੱਚ ਵੀਆਈਪੀ ਕਲਚਰ ਖ਼ਤਮ ਹੋ ਚੁੱਕਿਆ ਹੈ।