ਹੋਰ ਪਾਰਟੀਆਂ ਕਾਂਗਰਸ ਦੀਆਂ ਹੀ 'ਏਬੀਸੀ' ਟੀਮਾਂ ਹਨ : ਸੁਖਬੀਰ ਬਾਦਲ - ਕੁੰਵਰ ਵਿਜੈ ਪ੍ਰਤਾਪ
ਜੋਗਾ : ਐਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਲੋਕ ਚੋਣ ਕਮਿਸ਼ਨ ਨੂੰ ਮਿਲੇ ਹਨ ਉਹ ਲੋਕ ਏ ਬੀ ਪਾਰਟੀਆਂ ਹਨ ਨਾ ਕਿ ਸਰਬ ਪਾਰਟੀ ਐਸਆਈਟੀ ਦੇ ਹੋਰ ਵੀ ਮੈਂਬਰ ਹਨ ਇਕੱਲੇ ਕੁੰਵਰ ਵਿਜੈ ਪ੍ਰਤਾਪ ਨਹੀਂ ਹਨ। ਕੁੰਵਰ ਦੇ ਤਬਾਦਲੇ ਤੋਂ ਬਾਅਦ ਕਾਂਗਰਸ ਦਾ ਗੇਮ ਪਲਾਨ ਅਸਫ਼ਲ ਹੋ ਗਿਆ ਹੈ ਇਸ ਘਬਰਾਹਟ ਵਿੱਚ ਇਹ ਕਦਮ ਉੱਠਾ ਰਹੇ ਹਨ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਜਿਲ੍ਹੇ ਦੇ ਕਸਬਾ ਜੋਗਾ ਵਿਖੇ ਵਰਕਰ ਮੀਟਿੰਗ ਦੌਰਾਨ ਕੀਤਾ।