ਸਪੈਸ਼ਲ ਲੋਕਾਂ ਲਈ ਵੈਕਸੀਨੇਸ਼ਨ ਕੈਂਪ ਦਾ ਆਯੋਜਨ - coronavirus update
ਪਟਿਆਲਾ:ਸ਼ਹਿਰ ਸਟੇਟ ਕਾਲਜ ਦੇ ਵਿਚ ਗੂੰਗੇ-ਬਹਿਰੇ ਅਤੇ ਸੁਣਨ ਦੇ ਵਿਚ ਕਮਜੋਰ ਵਿਅਕਤੀਆਂ ਦੇ ਲਈ ਕੋਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਵਿਚ ਐਨ.ਐਸ.ਐਸ ਅਤੇ ਰੈਡ ਕਰਾਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਇਸ ਕੈਂਪ ਦੇ ਵਿਚ ਕਾਫੀ ਵਧ ਚੜ੍ਹ ਕੇ ਗੂੰਗੇ-ਬਹਿਰੇ ਅਤੇ ਸੁਣਨ ਦੇ ਵਿੱਚ ਕਮਜੋਰ ਵਿਅਕਤੀਆਂ ਨੇ ਹਿੱਸਾ ਲਿਆ ਤੇ ਨਾਲ ਹੀ ਟੀਕਾ ਲਗਵਾਉਣ ਆਏ ਵਿਅਕਤੀਆਂ ਨੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕਾਫੀ ਲੰਬੇ ਸਮੇਂ ਤੋਂ ਅਪੀਲ ਸੀ ਕਿ ਉਨ੍ਹਾਂ ਲਈ ਵੀ ਇਹ ਟੀਕਾਕਰਨ ਕੈਂਪ ਲਗਾਇਆ ਜਾਣਾ ਚਾਹੀਦਾ ਹੈ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਅਤੇ ਅਸੀਂ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ।ਦੂਜੇ ਪਾਸੇ ਸਟੇਟ ਕਾਲਜ ਪ੍ਰਿੰਸੀਪਲ ਨੇ ਆਖਿਆ ਕਿ ਅੱਜ ਸਾਡੇ ਕਾਲਜ ਦੇ ਵਿੱਚ ਗੂੰਗੇ ਬਹਿਰੇ ਅਤੇ ਅਪਾਹਿਜ ਵਿਅਕਤੀਆਂ ਦੇ ਲਈ ਟੀਕਾਕਰਨ ਕੈਂਪ ਲਗਵਾਇਆ ਜਿਸ ਵਿਚ ਕਾਫੀ ਲੋਕਾਂ ਨੇ ਹਿੱਸਾ ਲਿਆ।