ਸਮਰਾਲਾ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦੇ ਆਯੋਜਨ - Shobha Yatra
ਲੁਧਿਆਣਾ: ਸ਼ਿਵਾਰਤਰੀ ਦੇ ਸੰਬੰਧ ’ਚ ਅੱਜ ਸ਼੍ਰੀ ਨੀਲ ਕੰਠ ਮਹਾਂਦੇਵ ਸੇਵਾ ਸਮਿਤੀ ਸਮਰਾਲਾ ਵੱਲੋਂ ਸਥਾਨਕ ਡੱਬੀ ਬਜ਼ਾਰ ਵਾਲਾ ਸ਼ਿਵ ਮੰਦਿਰ ’ਚੋ 21ਵੀਂ ਵਿਸ਼ਾਲ ਸ਼ਿਵ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਲਈ ਅਨੇਕਾਂ ਸੰਤ-ਮਹਾਤਮਾਂ ਉੱਚੇਚੇ ਤੋਰ ’ਤੇ ਇਥੇ ਪੁੱਜੇ ਹੋਏ ਸਨ। ਇਨਾਂ ਸਾਧੂ-ਮਹਾਤਮਾਵਾਂ ਦੇ ਦਰਸ਼ਨਾਂ ਅਤੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਪ੍ਰਮੁਖ ਬਾਜਾਰਾਂ ਵਿੱਚ ਵੱਡੀ ਗਿਣਤੀ ’ਚ ਉਮੜੀ ਸ਼ਰਧਾਲੂਆਂ ਦੀ ਭੀੜ ਨੇ ਥਾਂ-ਥਾਂ ਲੰਗਰ ਲਗਾਏ। ਅਨੇਕ ਥਾਵਾਂ ’ਤੇ ਧਾਰਮਿਕ ਸੰਗਠਨਾਂ ਅਤੇ ਦੁਕਾਨਦਾਰਾਂ ਵੱਲੋਂ ਯਾਤਰਾ ’ਚ ਸ਼ਾਮਲ ਸ਼ਰਧਾਲੂਆਂ ਲਈ ਲੰਗਰ ਲਗਾਏ ਹੋਏ ਸਨ। ਸ਼ੋਭਾ ਯਾਤਰਾ ’ਚ ਸ਼ਾਮਲ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਆਦਿ ਆਗੂ ਪੂਰੇ ਰਸਤੇ ਇਸ ਯਾਤਰਾ ਦੇ ਨਾਲ ਰਹੇ।
Last Updated : Mar 11, 2021, 2:04 PM IST