21 ਕਿਲੋਮੀਟਰ ਹਾਫ਼ ਮੈਰਾਥਨ ਦਾ ਆਯੋਜਨ - Organizing 21 km half marathon
ਫਰੀਦਕੋਟ: ਭਾਰਤੀ BSF ਤਪਖਾਨੇ ਦੇ 50 ਸਾਲ ਪੂਰੇ ਹੋਣ ’ਤੇ ਅੱਜ BSF ਯੂਨਿਟ ਫਰੀਦਕੋਟ ਵਲੋਂ ਆਪਣਾ ਗੋਲਡਨ ਜੁਬਲੀ ਸਮਾਗਮ ਮਨਾਇਆ ਗਿਆ। ਜਿਸ ਵਿੱਚ 21 ਕਿਲੋਮੀਟਰ ਤੱਕ ਹਾਫ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਹਾਫ ਮੈਰਾਥਨ ਦੌੜ ਵਿਚ ਜਿਥੇ BSF ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਿੱਸਾ ਲਿਆ, ਉਥੇ ਹੀ ਬੱਚਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਡੀਆਈਜੀ (DIG) ਰਾਜੀਵ ਲੋਵੇ ਨੇ ਦੱਸਿਆ ਕਿ 1 ਅਕਤੂਬਰ 1971 ਨੂੰ ਭਾਰਤੀ BSF ਤੋਪਖਾਨੇ ਦੀ ਸਥਾਪਨਾ ਹੋਈ ਸੀ। ਜਿਸ ਦੇ 50 ਸਾਲ ਪੂਰੇ ਹੋਣ ਤੇ ਅੱਜ ਗੋਲਡਨ ਜੁਬਲੀ ਸਮਾਗਮ ਮੌਕੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਤੋਂ ਪਿੰਡ ਢੀਮਾਂ ਵਾਲੀ ਤੱਕ ਕੁੱਲ 21 ਕਿਲੋਮੀਟਰ ਹਾਫ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਹੈ।