ਮੋਗਾ 'ਚ ਜਥੇਬੰਦੀਆਂ ਨੇ ਵੱਖ-ਵੱਖ ਲਾਏ ਧਰਨੇ, ਕਿਹਾ; ਸਟੇਜਾਂ ਵੱਖਰੀਆਂ ਪਰ ਮੰਜ਼ਿਲ ਇੱਕ - staged different dharna
ਮੋਗਾ: ਖੇਤੀ ਕਾਨੂੰਨਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਧਰਨਿਆਂ ਦੇ ਸੱਦੇ 'ਤੇ ਸ਼ਹਿਰ ਵਿੱਚ ਭਾਕਿਯੂ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਰੋਸ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ। ਉਗਰਾਹਾਂ ਯੂਨੀਅਨ ਦੇ ਕੁੱਝ ਕਿਸਾਨ ਜਦੋਂ ਦੂਜੇ ਧਰਨੇ ਵਿੱਚ ਚਲੇ ਗਏ ਤਾਂ ਆਗੂ ਉਨ੍ਹਾਂ ਉਠਾ ਕੇ ਵਾਪਸ ਆਪਣੇ ਧਰਨੇ ਵਿੱਚ ਲੈ ਆਏ, ਜਿਸ ਕਾਰਨ ਯੂਨੀਅਨਾਂ ਦੇ ਦੋਫਾੜ ਹੋਣ ਦੀ ਚਰਚਾ ਵੀ ਰਹੀ। ਦੂਜੇ ਪਾਸੇ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਿੱਚ ਕੋਈ ਦੋਫਾੜ ਵਾਲੀ ਸਥਿਤੀ ਨਹੀਂ ਹੈ। ਉਗਰਾਹਾਂ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਇਹ 30 ਪਲੱਸ 1 ਜਥੇਬੰਦੀਆਂ ਤਹਿਤ ਉਹ ਹਮਾਇਤ ਕਰ ਰਹੇ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਉਣਾ ਹੀ ਉਨ੍ਹਾਂ ਸਾਰਿਆਂ ਦੀ ਮੰਜ਼ਿਲ ਹੈ।