ਸੰਗਰੂਰ: ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ - old pension scheme
ਸੰਗਰੂਰ: ਲਹਿਰਾਗਾਗਾ ਦੇ ਮੂਨਕ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਵੱਖ ਵੱਖ ਕਿੱਤੇ ਦੀਆਂ ਜਥੇਬੰਦੀਆਂ ਨਵੇਂ ਬਣੇ ਗੱਠਜੋੜ ਐਨਪੀਐਸ ਦੇ ਝੰਡੇ ਹੇਠ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।ਦੱਸ ਦਈਏ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਆਪਣੇ ਭੱਵਿਖ ਦੀ ਸੁੱਰਖਿਆ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲੀ ਲਈ ਤਹਸੀਲ ਕੰਪਲੈਕਸ ਪੱਧਰ 'ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਸੇਅਰ ਮਾਰਕਿਟ ਅਧਾਰਤ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਪਰ ਐਮਐਲਏ ਲਈ ਪੁਰਾਣੀ ਵਿਵਸਥਾ ਹੀ ਰੱਖ ਲਈ।