ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਆਮ ਪਾਰਟੀ ਦਾ ਵਿਰੋਧ - ਬਾਬਾ ਬਲਾਕਾ ਸਿੰਘ ਜੀ
ਤਰਨ-ਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਪਿੰਡ ਖ਼ਡੂਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਦੀ ਅਪੀਲ ਦੇ ਬਾਵਜੂਦ ਵੀ ਅੱਜ ਆਮ ਪਾਰਟੀ ਵੱਲੋਂ ਖਡੂਰ ਸਾਹਿਬ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸ ਦਾ ਜਿਲ੍ਹਾ ਆਗੂ ਇਕਬਾਲ ਸਿੰਘ ਵੜਿੰਗ ਮੁਖਵਿੰਦਰ ਸਿੰਘ ਦੀ ਅਗਵਾਈ 'ਚ ਸਾਂਤਮਈ ਵਿਰੋਧ ਕਰਕੇ ਵਾਪਸ ਮੋੜਿਆ ਗਿਆ। ਉਨ੍ਹਾਂ ਨੂੰ ਅਪੀਲ ਕੀਤੀ ਦਿੱਲੀ ਵਾਲਾ ਮੋਰਚਾ ਜਿੱਤਣ ਤੋਂ ਬਾਅਦ ਹੀ ਪਿੰਡਾਂ 'ਚ ਵੜਿਆ ਜਾਵੇ। ਇਸ ਮੌਕੇ ਹਰਬਿੰਦਰਜੀਤ ਸਿੰਘ ਕੰਗ ਦਲਬੀਰ ਸਿੰਘ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਭੁਪਿੰਦਰ ਸਿੰਘ ਖ਼ਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ।