CM ਚੰਨੀ ਦੇ ਹਲਕਾ ਸਰਪੰਚ ਦਾ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਨੂੰ ਮਿਲ ਰਹੀਆਂ ਧਮਕੀਆਂ !
ਚੰਡੀਗੜ੍ਹ: ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਦਿਆਂ ਸੀਐਮ ਚਰਨਜੀਤ ਸਿੰਘ ਚੰਨੀ ਉੱਤੇ ਇੱਕ ਵੱਡਾ ਵੀਡੀਓ ਧਮਾਕਾ ਕੀਤਾ ਹੈ। CM ਚੰਨੀ ਦੇ ਹਲਕੇ ਦੇ ਸਰਪੰਚ ਦਾ ਸਟਿੰਗ ਜਾਰੀ ਕੀਤਾ ਗਿਆ ਹੈ। ਸਟਿੰਗ 'ਚ ਸਰਪੰਚ ਇਕਬਾਲ ਸਿੰਘ 'ਤੇ ਮਾਈਨਿੰਗ ਕਰਵਾਉਣ ਦਾ ਦੋਸ਼ ਹਨ। ਇਹ ਸਟਿੰਗ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਨੇ ਕੀਤਾ ਹੈ ਜਿਸ ਦਾ ਕਹਿਣਾ ਹੈ ਕਿ ਇਹ ਗੱਲ ਲੀਕ ਹੋਣ ਤੋਂ ਬਾਅਦ ਉਸ ਨੂੰ ਧਮਕੀਆਂ ਭਰੇ ਮੈਸੇਜ ਆ ਰਹੇ ਹਨ। ਦਰਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਖਾਸਮ-ਖ਼ਾਸਾਂ ਤੋਂ ਹੁਣ ਉਸ ਦੀ ਜਾਨ ਨੂੰ ਵੀ ਖ਼ਤਰਾ ਹੈ। ਅਕਾਲੀ ਦਲ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਨਾਜਾਇਜ਼ ਮਾਈਨਿੰਗ ਤੋਂ 1.50 ਰੁਪਏ ਪ੍ਰਤੀ ਫੁੱਟ ਮਿਲਦਾ ਹੈ।