ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਕੈਪਟਨ ਦੇ ਰੋਡ ਸ਼ੋਅ ਦਾ ਲਗਾਤਾਰ ਵਿਰੋਧ ਜਾਰੀ - ਲੋਕ ਇਨਸਾਫ ਪਾਰਟੀ
ਫ਼ਗਵਾੜਾ ਵਿੱਚ ਨਕੋਦਰ ਰੋਡ 'ਤੇ ਜਦੋਂ ਕੈਪਟਨ ਦਾ ਰੋਡ ਸ਼ੋਅ ਪਹੁੰਚਿਆ ਤਾਂ ਲੋਕ ਇਨਸਾਫ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਕੈਪਟਨ ਦਾ ਵਿਰੋਧ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਢਾਈ ਸਾਲ ਪਹਿਲਾਂ ਜਦੋਂ ਕੈਪਟਨ ਨੇ ਵੋਟਾਂ ਲੈਣੀਆਂ ਸਨ ਤਾਂ ਹੱਥ ਵਿੱਚ ਗੁਟਕਾ ਸਾਹਿਬ ਫ਼ੜ ਕੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਦੀ ਸੀ, ਪਰ ਅੱਜ ਦੇ ਹਾਲਾਤ ਦੇਖੇ ਜਾਣ ਤਾਂ ਨਸ਼ਾ ਪਹਿਲਾ ਨਾਲੋਂ ਵੱਧ ਗਿਆ ਹੈ। ਜੇਕਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੇ ਜਾਵੇ ਤਾਂ ਸਰਕਰ ਵੱਲੋ ਰੋਜ਼ਗਾਰ ਮੇਲੇ ਲਏ ਜਾਂਦੇ ਹਨ, ਜੋ ਕਿ ਸਿਰਫ਼ ਖਾਨਾ ਪੂਰਤੀ ਹੈ। ਰੋਜ਼ਗਾਰ ਮੇਲਿਆਂ ਵਿੱਚ ਸਿਰਫ਼ 5000 ਦੀ ਨੌਕਰੀ ਹੀ ਦਿਤੀ ਜਾਂਦੀ ਹੈ, ਜਦ ਕਿ ਨੌਜਵਾਨਾਂ ਵੱਲੋਂ ਪੜਾਈ 'ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ।