ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਲਕਾ ਉੱਤਰੀ ਦੇ ਲੋਕਾਂ ਦੇ ਵਿਚਾਰ - ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ
ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਕੁਝ ਸਮਾਂ ਹੀ ਰਹਿ ਗਿਆ ਤੇ ਮੀਡੀਆ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਦਾ ਦੌਰਾ ਕੀਤਾ ਗਿਆ। ਜਿਸਦੇ ਚਲਦੇ ਅੰਮ੍ਰਿਤਸਰ ਦੇ ਹਲਕਾ ਉਤਰੀ ਦਾ ਦੌਰਾ ਕੀਤਾ ਗਿਆ। ਜਿਥੇ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਨੀਲ ਦੱਤੀ ਤੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਅਨਿਲ ਜੋਸ਼ੀ ਤੇ ਆਪ ਪਾਰਟੀ ਤੋਂ ਸਾਬਕਾ ਆਈ ਜੀ ਵਿਜੈ ਕੁੰਵਰ ਪ੍ਰਤਾਪ ਸਿੰਘ ਇਸ ਹਲਕੇ ਵਿੱਚ ਉਮੀਦਵਾਰ ਹਨ। ਭਾਜਪਾ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਨਹੀਂ ਗਿਆ। ਜਦੋਂ ਹਲਕੇ ਵਿੱਚ ਜਾ ਕੇ ਉਥੋਂ ਦੇ ਲੋਕਾਂ ਨਾਲ ਘਰ-ਘਰ ਜਾ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਮੀਦਵਾਰ ਉਹ ਹੋਣਾ ਚਾਹੀਦਾ ਜੋ ਆਪਣੇ ਹਲਕੇ ਦਾ ਵਿਕਾਸ ਕਰਵਾ ਸਕੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਹਲ ਕਰ ਸਕੇ। ਇਲਾਕੇ ਦੇ ਵੋਟਰਾਂ ਨੇ ਕਿਹਾ ਕਿ ਇਲਾਕੇ ਵਿੱਚ ਜੇਕਰ ਇਹ ਸਾਫ-ਸਫਾਈ ਦੇਖ ਰਹੇ ਹੈ ਤੇ ਇਹ ਸਭ ਕੁਝ ਅਨਿਲ ਜੋਸ਼ੀ ਨੇ ਕਰਵਾਇਆ ਸੀ। ਅਨਿਲ ਜੋਸ਼ੀ ਜਦੋਂ ਇਲਾਕੇ ਦੇ ਮੰਤਰੀ ਸਨ, ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ। ਹਲਕੇ ਦੇ ਲੋਕਾਂ ਨੂੰ ਸਾਫ ਸੁਥਰਾ ਪੀਣ ਨੂੰ ਪਾਣੀ ਵਧੀਆ ਸੜਕਾਂ ਤੇ ਗਲੀਆਂ ਬਣਾ ਕੇ ਦਿੱਤੀਆਂ।