ਪੰਜਾਬ

punjab

ETV Bharat / videos

ਅੰਮ੍ਰਿਤਸਰ ਹਲਕਾ ਪੱਛਮੀ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਹਲਕੇ ਦੇ ਲੋਕਾਂ ਦੇ ਵਿਚਾਰ - ਅੰਮ੍ਰਿਤਸਰ ਹਲਕਾ ਪੱਛਮੀ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ

By

Published : Jan 23, 2022, 4:09 PM IST

ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਹਲਕੇ ਦੇ ਲੋਕਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕੇ ਦੇ ਵਿਕਾਸ ਦੇ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਹਲਕੇ ਦੇ ਪੂਰੇ 5 ਸਾਲ ਸਾਰ ਨਹੀਂ ਲਈ ਗਈ। ਜਿਸ ਦੇ ਚਲਦੇ ਲੋਕ ਇਸ ਵਾਰ ਉਸ ਨੂੰ ਚੋਣਾਂ ਵਿੱਚ ਸ਼ੀਸ਼ਾ ਦਿਖਾਉਣ ਦੇ ਚਾਹਵਾਨ ਹਨ। ਇਸ ਸਬੰਧੀ ਵਿੱਚ ਹਲਕੇ ਦੇ ਲੋਕਾਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਆਗੂ ਵੱਲੋਂ ਪੂਰੇ 5 ਸਾਲ ਸਾਡੀ ਬਾਤ ਤੱਕ ਨਹੀਂ ਪੁੱਛੀ ਗਈ। ਜਿਸ ਦੇ ਚੱਲਦੇ ਹਲਕੇ ਵਿੱਚ ਸੜਕਾਂ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ। ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ ਹਲਕੇ ਵਿੱਚ ਜੰਗਲੀ ਸੂਰਾਂ ਦੀ ਭਰਮਾਰ ਹੈ, ਜਗ੍ਹਾ-ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਪਏ ਹਨ ਲੋਕ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ।

ABOUT THE AUTHOR

...view details