ਸਾਕਾ ਨੀਲਾ ਤਾਰਾ: 35 ਸਾਲ ਬੀਤ ਜਾਣ ਮਗਰੋਂ ਵੀ ਜ਼ਖ਼ਮ ਅੱਲੇ - accussed
ਸੰਨ 1984 ਦੇ ਜੂਨ ਮਹੀਨੇ ਵਾਪਰੇ ਸਾਕਾ ਨੀਲਾ ਤਾਰਾ ਨੂੰ ਭਾਵੇਂ 35 ਸਾਲ ਹੋ ਗਏ ਹਨ, ਪਰ ਇਸ ਦਾ ਸੰਤਾਪ ਹੰਢਾਉਣ ਵਾਲਿਆਂ ਦੇ ਜਖ਼ਮ ਹਾਲੇ ਵੀ ਅੱਲੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਕੇ ਦੌਰਾਨ ਅਨੇਕਾਂ ਹੀ ਨਿਰਦੋਸ਼, ਮਾਸੂਮ ਲੋਕਾਂ ਨੂੰ ਮੁਲਕ ਦੀ ਸਰਕਾਰ ਨੇ ਮਾਰਿਆ ਸੀ। ਉਹ ਇਹ ਮੰਦਭਾਗਾ ਕਾਰਾ ਕਦੇ ਵੀ ਨਹੀਂ ਭੁੱਲ ਸਕਦੇ।