ਆਨਲਾਈਨ ਲਾਟਰੀ ਦੀਆਂ ਸਟਾਲਾਂ 'ਤੇ ਛਾਪੇਮਾਰੀ, 21 ਗ੍ਰਿਫ਼ਤਾਰ - ਗ਼ੈਰਕਾਨੂੰਨੀ ਆਨਲਾਈਨ ਲਾਟਰੀ
ਪਠਾਨਕੋਟ: ਇੱਥੋਂ ਦੀ ਪੁਲਿਸ ਨੇ ਗ਼ੈਰਕਾਨੂੰਨੀ ਆਨਲਾਈਨ ਲਾਟਰੀ ਸਟਾਲਾਂ ਉਪਰ ਛਾਪੇਮਾਰੀ ਕਰਕੇ ਆਨਲਾਈਨ ਲਾਟਰੀ ਕਾਰੋਬਾਰ ਕਰ ਰਹੇ 21 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਆਰੋਪੀਆਂ ਕੋਲੋਂ ਕੰਪਿਊਟਰ ਅਤੇ ਕਰੀਬ ਦੋ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਕਾਬੂ ਕੀਤੇ ਸਾਰੇ ਲੋਕਾਂ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਪਠਾਨਕੋਟ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ਵਿੱਚ ਆਨਲਾਈਨ ਲਾਟਰੀ ਸਿਸਟਮ ਚਲਾਇਆ ਜਾ ਰਿਹਾ ਸੀ ਜੋ ਕਿ ਬਿਲਕੁਲ ਗ਼ੈਰਕਾਨੂੰਨੀ ਹੈ।