ਵਿਸਾਖੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਕਰਵਾਏ ਜਾਣਗੇ ਆਨਲਾਈਨ ਮੁਕਾਬਲੇ: ਗਿਆਨੀ ਹਰਪ੍ਰੀਤ ਸਿੰਘ - ਬਠਿੰਡਾ ਨਿਊਜ਼ ਅਪਡੇਟ
ਕੋਰੋਨਾ ਵਾਇਰਸ ਦੇ ਚਲਦੇ ਸੂਬੇ 'ਚ ਕਰਫਿਊ ਜਾਰੀ ਹੈ। ਕੋਰੋਨਾ ਵਾਇਰਸ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਦਾ ਦਿਹਾੜਾ ਸੰਗਤਾਂ ਨੂੰ ਘਰਾਂ 'ਚ ਰਹਿ ਕੇ ਮਨਾਉਣ ਲਈ ਕਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਦਾ ਦਿਹਾੜਾ ਨਵੇਕਲੇ ਤਰੀਕੇ ਨਾਲ ਮਨਾਉਣ ਬਾਰੇ ਦੱਸਿਆ। ਇਸ ਦੌਰਾਨ ਵਿਸਾਖੀ ਨੂੰ ਸਮਰਪਿਤ ਵਿਦਿਆਰਥੀਆਂ ਦੀ ਇੱਕ ਆਨਲਾਈਨ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਉਕਤ ਪ੍ਰਤੀਯੋਗਤਾ ਲਈ ਵਿਦਿਆਰਥੀ 15 ਅਪ੍ਰੈਲ 2020 ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੇਲ ਆਈ ਡੀ ਉੱਤੇ ਆਪਣੀਆਂ ਰਚਨਾਵਾਂ ਭੇਜ ਸਕਣਗੇ।