ਕੌਮਾਂਤਰੀ ਨਸ਼ਾਖ਼ੋਰੀ ਵਿਰੋਧੀ ਦਿਵਸ ਮੌਕੇ ਆਨਲਾਇਨ ਮੁਹਿੰਮ ਦੀ ਸ਼ੁਰੂਆਤ
ਹੁਸ਼ਿਆਰਪੁਰ: ਅੰਤਰਾਸ਼ਟਰੀ ਨਸ਼ਾਂ ਵਿਰੋਧੀ ਦਿਵਸ ਮੌਕੇ ਦੇਸ਼ ਦੇ ਭਵਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਜਾਗਰੂਕ ਕਰਨ ਦੀ ਮੁਹਿੰਮ ਦਾ ਆਗ਼ਾਜ਼ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾ ਵੱਲੋ ਸਿਵਲ ਹਸਪਤਾਲ ਤੋਂ ਕੀਤਾ ਗਿਆ। ਡਿਪਟੀ ਮੈਡੀਕਲ ਕਮਿਸ਼ਨ ਡਾ.ਸਤਪਾਲ ਗੋਜਰਾ ਨੇ ਦੱਸਿਆ ਕਿ ਅੱਜ ਦਾ ਦਿਨ ਪੂਰੇ ਵਿਸ਼ਵ ਵਿੱਚ ਨਸ਼ਿਆ ਦੇ ਕਾਰਨ ਸਰੀਰਕ , ਆਰਥਿਕ, ਸਮਾਜਿਕ ਅਤੇ ਮਨਾਸਿਕ ਤੌਰ ਤੋਂ ਪੈਣ ਵਾਲੇ ਬੁਰੇ ਪ੍ਰਭਾਵਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਇੱਕ ਦਿਨ ਦਾ ਨਹੀਂ ਬਲਕਿ ਇਸ ਨੂੰ ਰੋਜ਼ਾਨਾ ਦੀ ਮੁਹਿੰਮ ਬਣਾਉਣ ਦੀ ਜਰੂਰਤ ਹੈ।