ਪਿਆਜ਼ ਦੀ ਕੀਮਤ 'ਚ ਹੋਈ ਥੋੜੀ ਗਿਰਾਵਟ
ਪਿਆਜ਼ ਦੇ ਰੇਟ ਦੇ ਵਧਣ ਨਾਲ ਆਮ ਲੋਕਾਂ ਦੇ ਘਰ ਦਾ ਬਜਟ ਹਿਲਦਾ ਜਾ ਰਿਹਾ ਹੈ, ਤੇ ਕਈ ਮਜਬੂਰ ਪਰਿਵਾਰ ਆਪਣੇ ਖਾਣੇ 'ਚ ਪਿਆਜ਼ ਦਾ ਹੀ ਤਿਆਗ ਕਰ ਰਹੇ ਹਨ। ਪਿਆਜ਼ਾਂ ਦੀ ਵਧੀ ਕੀਮਤਾਂ ਦਾ ਕਾਰਨ ਮਹਾਰਾਸ਼ਟਰ ਵਿੱਚ ਬਰਸਾਤਾਂ ਤੇ ਹੜ੍ਹ ਵਰਗੇ ਹਾਲਾਤਾਂ ਨੇ, ਜਿਸ ਨਾਲ ਪਿਆਜ਼ਾ ਦੀ ਸਪਲਾਈ ਘਟਾ ਜਾਂਦੀ ਹੈ। ਇਸ ਕਰਕੇ ਮੰਡੀਆਂ ਵਿੱਚ ਪਿਆਜ਼ ਘੱਟ ਆਉਣ ਕਰਕੇ ਮਹਿੰਗਾ ਵਿਕ ਰਿਹਾ ਸੀ। ਪਿਛਲੀ ਦਿਨੀ ਮੰਡੀਆ 'ਚ ਪਿਆਜ਼ ਦਾ ਰੇਟ 80 ਤੋ 100 ਰੁਪਏ ਸੀ ਹੁਣ ਰੇਟ 60 ਤੋ 65 ਰੁਪਏ ਹੋ ਗਿਆ ਹੈ। ਪਿਆਜ਼ ਦੇ ਰੇਟ ਵਧਣ ਨਾਲ ਆਮ ਲੋਕ ਕਾਫ਼ੀ ਦੁਖੀ ਹਨ। ਸਰਕਾਰ ਤੋਂ ਇਹੋ ਦਰਖਾਸ ਕਰਦੇ ਹਨ ਕਿ ਸਬਜੀਆਂ ਦੇ ਰੇਟ 'ਚ ਜਿਆਦਾ ਵਧਾ ਨਾ ਕੀਤਾ ਜਾਵੇ।