ਲੜਕੀ ਨਾਲ ਛੇੜਛਾੜ ਦੇ ਮਾਮਲੇ ’ਚ ਚੱਲੀ ਗੋਲੀ, ਇੱਕ ਜ਼ਖ਼ਮੀ - ਕੱਪੜੇ ਪ੍ਰੈੱਸ ਕਰਨ
ਫ਼ਿਰੋਜ਼ਪੁਰ: ਜ਼ੀਰਾ ਦੇ ਗਊਸ਼ਾਲਾ ਰੋਡ ’ਤੇ ਕੱਪੜੇ ਪ੍ਰੈੱਸ ਕਰਨ ਵਾਲੀ ਦੁਕਾਨ ’ਤੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੀੜਤ ਵਿਅਕਤੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਉਹ ਸ਼ਾਮ ਚਾਰ ਵਜੇ ਦੇ ਕਰੀਬ ਆਪਣੇ ਤਾਏ ਦੇ ਲੜਕੇ ਅੰਗਰੇਜ਼ ਸਿੰਘ ਵਾਸੀ ਬਸਤੀ ਜ਼ੀਰਾ ਦੀ ਕੱਪੜੇ ਪ੍ਰੈੱਸ ਕਰਨ ਵਾਲੀ ਦੁਕਾਨ 'ਤੇ ਖੜ੍ਹਾ ਸੀ। ਉਸ ਸਮੇਂ ਮੋਟਰਸਾਈਕਲਾਂ ’ਤੇ ਪੰਜ ਲੜਕਿਆਂ ਵੱਲੋਂ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਆਪਣੀ ਦੁਕਾਨ ਦਾ ਸ਼ਟਰ ਬੰਦ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਨਾਲ ਫਾਇਰ ਕਰ ਦਿੱਤੇ ਜੋ ਦੁਕਾਨ ਦੇ ਸ਼ਟਰ ਵਿੱਚ ਵੱਜਦਾ ਹੋਇਆ ਉਸ ਦੇ ਪੈਰ ’ਤੇ ਜਾ ਲੱਗਾ। ਉਧਰ, ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।