ਫਿਰੋਜ਼ਪੁਰ ’ਚ ਚੱਲੀ ਗੋਲੀ, ਲੋਕਾਂ ’ਚ ਦਹਿਸ਼ਤ - Ferozepur
ਫਿਰੋਜ਼ਪੁਰ: ਸੂਬੇ ਦੇ ਵਿੱਚ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਜਾ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲਣ ਦੀ ਘਟਨਾ (Incident of shooting) ਸਾਹਮਣੇ ਆਈ ਹੈ। ਸ਼ੇਰਾਂਵਾਲਾ ਚੌਕ ਜ਼ੀਰਾ ਵਿਖੇ ਘਟਨਾ ਵਾਪਰੀ ਦੱਸੀ ਜਾ ਰਹੀ ਹੈ। ਇਹ ਘਟਨਾ ਦੇ ਵਿੱਚ ਸੱਤਪਾਲ ਸਿੰਘ ਉਰਫ ਪਾਲਾ ਪੁੱਤਰ ਦਲਬੀਰ ਸਿੰਘ ਵਾਸੀ ਵਾਸੀ ਨਾਮਾਲੂਮ ਗੋਲੀ ਲੱਗਣ ਕਾਰਨ ਫੱਟੜ ਹੋ ਗਿਆ ਹੈ ਜਿਸਨੂੰ ਜ਼ਖ਼ਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਇਲਾਜ ਕਰ ਰਹੀ ਡਾਕਟਰ (Doctor) ਨੇ ਪੀੜਤ ਦੀ ਹਾਲਤ ਸਥਿਰ ਦੱਸਿਆ ਹੈ ਪਰ ਉਨ੍ਹਾਂ ਨੇ ਵੀ ਗੋਲੀ ਲੱਗਣ ਦਾ ਹੀ ਖਦਸ਼ਾ ਜਤਾਇਆ ਹੈ।