ਛੱਪੜ 'ਚ ਡੁੱਬਣ ਕਾਰਨ ਹੋਈ ਇੱਕ ਵਿਅਕਤੀ ਦੀ ਮੌਤ - ਹੁਸ਼ਿਆਰਪੁਰ ਬਲਾਕ ਟਾਂਡਾ
ਹੁਸ਼ਿਆਰਪੁਰ: ਬਲਾਕ ਟਾਂਡਾ ਦੇ ਪਿੰਡ ਤੱਲਾ ਵਿਖੇ ਇੱਕ ਵਿਅਕਤੀ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾਂ ਦੇ ਜਸਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਿੰਡ ਦੇ ਬਾਹਰ ਇੱਕ ਹਵੇਲੀ ਹੈ , ਇਸ ਦੇ ਨਾਲ ਇੱਕ ਛੱਪੜ ਬਣਿਆ ਹੋਇਆ ਹੈ। ਇਹ ਛੱਪੜ 12 ਤੋਂ 15 ਫੂੱਟ ਡੂੱਘਾ ਹੈ। ਹਵੇਲੀ ਵਿੱਚ ਕੰਮ ਕਰਦੇ ਹੋਏ ਜਸਪਾਲ ਦਾ ਪੈਰ ਤਿਲਕ ਗਿਆ ਤੇ ਉਹ ਛੱਪੜ ਵਿੱਚ ਡਿੱਗ ਗਿਆ। ਜਿਸ ਕਾਰਨ ਡੂੱਬਣ ਨਾਲ ਉਸ ਦੀ ਮੌਤ ਹੋ ਗਈ। ਜਸਪਾਲ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਜਾਣਕਾਰੀ ਮਿਲਣ ਮਗਰੋਂ ਟਾਂਡਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਸੌਂਪ ਦਿੱਤੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।