ਅੰਮ੍ਰਿਤਸਰ 'ਚ ਪਾਇਆ ਗਿਆ ਇੱਕ ਹੋਰ ਸ਼ੱਕੀ ਮਰੀਜ਼ - ਕੋਵਿਡ-19
ਅੰਮ੍ਰਿਤਸਰ ਦੇ ਇੰਦਰਪੁਰੀ ਇਲਾਕੇ ਵਿੱਚ ਕੋਰੋਨਾ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਜਾਣਕਾਰੀ ਮੁਤਾਬਕ ਉਹ ਬਿਹਾਰ ਤੋਂ ਆਇਆ ਸੀ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਸਿਹਤ ਵਿਭਾਗ ਨੂੰ ਫ਼ੋਨ ਕਰ ਜਾਣਕਾਰੀ ਦਿੱਤੀ ਤੇ ਮਰੀਜ਼ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਡਾਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਮਰੀਜ਼ ਦਾ ਕੋਰੋਨਾ ਪਾਜ਼ੀਟਿਵ ਆਉਂਦਾ ਹੈ ਤਾਂ ਸਾਰਾ ਇਲਾਕਾ ਸੀਲ ਕਰ ਦਿੱਤਾ ਜਾਵੇਗਾ ਤੇ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ।