ਜਲੰਧਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਗਿਣਤੀ ਹੋਈ 12 - ਜਲੰਧਰ ਵਿੱਚ ਕੋਰੋਨਾ
ਜਲੰਧਰ : ਜ਼ਿਲ੍ਹੇ ਵਿੱਚ ਅੱਜ ਇੱਕ ਹੋਰ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਦਾ ਪੀੜ੍ਹਤ ਇਹ 17 ਸਾਲ ਦਾ ਇੱਕ ਹੈ। ਜੋ ਕਿ ਨਿਜਾਤਮ ਨਗਰ ਦਾ ਰਹਿਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਉੱਕਤ ਲੜਕੇ ਦੀ ਦਾਦੀ ਵੀ ਕੋਰੋਨਾ ਦੀ ਮਰੀਜ਼ ਹੈ, ਜਿਸ ਦਾ ਕਿ ਪਹਿਲਾਂ ਤੋਂ ਲੁਧਿਆਣਾ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਹੀ ਨਹੀਂ ਕਿ ਉੱਕਤ ਔਰਤ ਦਾ ਬੇਟਾ ਵੀ ਕੋਰੋਨਾ ਵਾਇਰਸ ਦਾ ਮਰੀਜ ਹੈ ਅਤੇ ਹੁਣ ਇੱਕੋ ਪਰਿਵਾਰ ਦੇ 3 ਜੀਆਂ ਨੂੰ ਕੋਰੋਨਾ ਵਾਇਰਸ ਹੈ। ਇਸ ਮਾਮਲੇ ਦੇ ਆਉਣ ਨਾਲ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 12 ਹੋ ਗਈ ਹੈ।