ਤਰਨ ਤਾਰਨ ਤੋਂ 30 ਬੋਰ ਦੀ ਪਿਸਟਲ ਤੇ 2 ਜਿੰਦਾਂ ਕਾਰਤੂਸਾਂ ਸਣੇ 1 ਕਾਬੂ - Gangster arrested
ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਵੱਲੋ ਨਾਕੇਬੰਦੀ ਦੋਰਾਣ ਅਰਸ਼ਦੀਪ ਸਿੰਘ ਗੈਂਗਸਟਰ ਨੂੰ 30 ਬੋਰ ਦੀ ਪਿਸਟਲ ਅਤੇ 2 ਜਿੰਦਾਂ ਕਾਰਤੂਸਾਂ ਨਾਲ ਕਾਬੂ ਕੀਤਾ ਹੈ। ਦੱਸਿਆਂ ਜਾਂਦਾ ਹੈ ਕਿ ਅਰਸ਼ਦੀਪ ਸਿੰਘ ਥਾਣਾ ਵੈਰੋਵਾਲ ਦੇ ਪਿੰਡ ਨਾਗੋਕੇ ਦਾ ਵਾਸੀ ਹੈ ਫਿਲਹਾਲ ਪੁਲਿਸ ਵੱਲੋ ਥਾਣਾ ਵੈਰੋਵਾਲ 'ਚ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀ ਮੋਹਨ ਲਾਲ ਨੇ ਦੱਸਿਆਂ ਕਿ ਬੀਤੇ ਦਿਨ ਅਰਸਦੀਪ ਨੂੰ ਨਾਕੇਬੰਦੀ ਦੋਰਾਣ 30 ਬੋਰ ਦੇ ਪਿਸਟਲ ਅਤੇ ਰੋਂਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਨੂੰ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।