ਤੇਜ਼ ਰਫਤਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ - Jalandhar
ਜਲੰਧਰ:ਜ਼ਿਲ੍ਹੇ ਦੇ ਕਸਬਾ ਫਿਲੌਰ ਵਿਖੇ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਬੀਤੀ ਰਾਤ ਤੇਜ਼ ਰਫਤਾਰ ਮੋਟਰਸਾਇਕਲ ਕਾਰਨ ਵਾਪਰੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ (Death) ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮੁਹੰਮਦ ਸੇਫਾਜ ਆਪਣੇ ਦੋ ਦੋਸਤਾਂ ਦੇ ਨਾਲ ਮੋਟਰਸਾਇਕਲ ਤੋਂ ਲੁਧਿਆਣੇ ਤੋਂ ਨਕੋਦਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਫਿਲੌਰ ਦੇ ਹਰੀਪੁਰ ਫਾਟਕ ਦੇ ਕੋਲ ਪੁੱਜਿਆ ਤਾਂ ਮੋਟਰਸਾਇਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਸ ਦਾ ਮੋਟਰਸਾਇਕਲ ਫਾਟਕ ਦੇ ਬੈਰੀਗੇਟ ਨਾਲ ਟਕਰਾ ਗਿਆ ਜਿਸ ਕਾਰਨ ਮੁਹੰਮਦ ਸੇਫਾਜ ਦੀ ਹਸਪਤਾਲ (Hospital) ਵਿਖੇ ਮੌਤ ਹੋ ਗਈ ਅਤੇ ਉਸ ਦੇ ਇੱਕ ਸਾਥੀ ਨੂੰ ਚੰਡੀਗੜ੍ਹ ਪੀਜੀਆਈ (Chandigarh PGI) ਰੈਫਰ ਕੀਤਾ ਗਿਆ ਹੈ ਅਤੇ ਦੂਜਾ ਲੁਧਿਆਣੇ ਹਸਪਤਾਲ ਦਾਖ਼ਲ ਹੈ ਤੇ ਦੋਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।