ਛੇਹਰਟਾ ਵਿਖੇ ਦੁੱਧ ਢੋਣ ਵਾਲੇ ਆਟੋ ਅਤੇ ਐਕਟਿਵਾ ਦੀ ਟੱਕਰ ’ਚ ਇੱਕ ਦੀ ਮੌਤ ਤੇ ਦੋ ਜ਼ਖ਼ਮੀ - One killed, two injured
ਅੰਮ੍ਰਿਤਸਰ: ਛੇਹਰਟਾ ਇਲਾਕੇ ਚ ਉਦੋਂ ਦਰਦਨਾਕ ਹਾਦਸਾ ਹੋ ਗਿਆ ਜਦੋਂ ਇੱਕ ਕਾਰਪੋਰੇਸ਼ਨ ’ਚ ਕੰਮ ਕਰਨ ਵਾਲਾ ਵਿਅਕਤੀ ਕੰਮ ਖਤਮ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦੇ ਐਕਟਿਵਾ ਅਤੇ ਦੁੱਧ ਵਾਲੇ ਆਟੋ ਵਿਚਕਾਰ ਟੱਕਰ ਹੋ ਗਈ, ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਵਿਅਕਤੀ ਦੇ ਬੇਟੇ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ