ਸ਼ਰਾਬ ਦੀ ਵੱਡੀ ਖੇਪ ਸਮੇਤ ਇੱਕ ਕਾਬੂ - ਨਾਕਾਬੰਦੀ
ਜਲੰਧਰ: ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰਿਤ ਇਕ ਨਸ਼ਾ ਤਸਕਰ (Drug smugglers) ਨੂੰ ਕਾਬੂ ਕੀਤਾ ਹੈ।ਇਸ ਮੌਕੇ ਜਾਂਚ ਅਧਿਕਾਰੀ ਨਿਰਲੇਪ ਸਿੰਘ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰਿਤ ਉਤੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਹੈ ਕਿ ਨੌਜਵਾਨ ਕਪੂਰਥਲੇ ਤੋਂ ਜਲੰਧਰ ਨੂੰ ਸ਼ਰਾਬ (Alcohol) ਲੈ ਕੇ ਜਾ ਰਿਹਾ ਸੀ।ਇਸ ਦੌਰਾਨ ਏਐਸਆਈ ਜਸਪਾਲ ਸਿੰਘ ਨੇ ਪੁਲਿਸ ਟੀਮ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ।ਜਦੋਂ ਪੁਲਿਸ ਟੀਮ ਨੇ ਨਸ਼ਾ ਤਸਕਰ ਦੀ ਐਕਟਿਵ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋ ਚਾਰ ਪੇਟੀਆਂ ਵਿਸਕੀ ਬਰਾਮਦ ਕੀਤੀਆ ਹਨ।ਮੁਲਜ਼ਮ ਦੀ ਪਛਾਣ ਹਿਮਾਂਸ਼ੂ ਵਜੋਂ ਹੋਈ ਹੈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।
Last Updated : Sep 30, 2021, 10:32 PM IST