ਤਲਵੰਡੀ ਸਾਬੋ ਦੇ ਨਗਰ ਪੰਚਾਇਤ ਦਫ਼ਤਰ 'ਚ ਇੱਕ ਅਧਿਕਾਰੀ ਨੂੰ ਹੋਇਆ ਕੋਰੋਨਾ - corona virus
ਤਲਵੰਡੀ ਸਾਬੋ: ਸੂਬੇ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਪੈਰ ਪਸਾਰ ਲਏ ਹਨ। ਨਗਰ ਪੰਚਾਇਤ ਦਫ਼ਤਰ ਤਲਵੰਡੀ ਸਾਬੋ 'ਚ ਇੱਕ ਜੂਨੀਅਰ ਸਹਾਇਕ ਦਵਿੰਦਰ ਸ਼ਰਮਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਪੀੜਤ ਪਬਲਿਕ ਡੀਲਿੰਗ ਦਾ ਕੰਮ ਕਰਦਾ ਸੀ। ਨਗਰ ਪੰਚਾਇਤ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਅਨੁਸਾਰ ਨਗਰ ਪੰਚਾਇਤ ਦੇ ਕੁਝ ਮੁਲਾਜ਼ਮਾਂ 'ਚ ਲੱਛਣ ਨਜ਼ਰ ਆਉਣ ਕਰਕੇ 5 ਮੁਲਾਜ਼ਮਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ 3 ਦੀ ਰਿਪੋਰਟ ਨੈਗੇਟਿਵ, ਇੱਕ ਦੀ ਪੌਜ਼ੀਟਿਵ, ਜਦੋਂਕਿ 1 ਦਾ ਸੈਂਪਲ ਦੋਬਾਰਾ ਲਿਆ ਗਿਆ ਹੈ। ਪ੍ਰਧਾਨ ਨੇ ਦੱਸਿਆ ਕਿ ਲੋਕ ਹਿੱਤ ਲਈ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਦਫਤਰ ਨੂੰ ਇੱਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।