ਫਾਜ਼ਿਲਕਾ: ਸੜਕ ਹਾਦਸੇ 'ਚ ਲੜਕੀ ਦੀ ਹੌਈ ਮੌਤ - fazilka
ਫਾਜ਼ਿਲਕਾ: ਸਥਾਨਕ ਪਿੰਡ ਵਰਯਾਮ ਖੇੜਾ ਦੇ ਨਜ਼ਦੀਕ ਸੜਕ ਹਾਦਸੇ ਵਿੱਚ 1 ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਢਾਣੀ ਮਾਂਡਲਾ ਨਿਵਾਸੀ ਰਾਜਾਰਾਮ ਮੋਟਰਸਾਇਕਲ 'ਤੇ ਰਾਜਸਥਾਨ ਤੋਂ ਵਾਪਸ ਘਰ ਆ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਅਬੋਹਰ ਥਾਣਾ ਸਦਰ ਪੁਲਿਸ ਦੇ ਅਧਿਕਾਰੀ ਪਰਗਟ ਸਿੰਘ ਨੇ ਦੱਸਿਆ ਕਿ ਰਾਜਾਰਾਮ ਆਪਣੀ ਬੇਟੀ ਰਿਤੁ ਰਾਣੀ ਦੇ ਨਾਲ ਮੋਟਰਸਾਇਕਲ 'ਤੇ ਰਾਜਸਥਾਨ ਦੇ ਹਕਮਾਬਾਦ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਸੜਕ ਦੁਰਘਟਨਾ ਦੇ ਦੌਰਾਨ ਰਾਜਾ ਰਾਮ ਦੀ ਬੇਟੀ ਰਿਤੁ ਰਾਣੀ ਦੀ ਮੌਤ ਹੋ ਗਈ। ਜਦੋਂ ਕਿ ਉਸ ਦਾ ਪਿਤਾ ਅਤੇ ਦੂਜਾ ਰਿਸ਼ਤੇਦਾਰ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।