ਅੰਮ੍ਰਿਤਸਰ: ਗੱਡੀ ਦੀ ਸਰਵਿਸ ਸੈਂਟਰ ’ਚ ਵਾਪਰਿਆ ਹਾਦਸਾ, ਇੱਕ ਦੀ ਮੌਤ
ਅੰਮ੍ਰਿਤਸਰ: ਜ਼ਿਲ੍ਹੇ ਚ ਗੱਡੀ ਏਜੰਸੀ ਦੇ ਸਰਵਿਸ ਸੈਂਟਰ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ’ਚ ਇੱਕ ਏਜੰਸੀ ਦੀ ਮਹਿਲਾ ਕਰਮਚਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ਸਬੰਧੀ ਮ੍ਰਿਤਕਾ ਦੀ ਗੁਆਂਢੀ ਨੇ ਦੱਸਿਆ ਕਿ ਏਜੰਸੀ ਚ ਗੱਡੀ ਨੂੰ ਬੈਕ ਕਰਦੇ ਸਮੇਂ ਕੁਲਦੀਪ ਕੌਰ ਦੀ ਮੌਤ ਹੋਈ ਹੈ। ਘਰ ਦਾ ਗੁਜਾਰਾ ਕੁਲਦੀਪ ਕੌਰ ਦੇ ਸਹਾਰੇ ਚਲ ਰਿਹਾ ਸੀ ਅਤੇ ਮ੍ਰਿਤਕਾ ਆਪਣੇ ਪਿੱਛੇ ਆਪਣੀ ਧੀ ਨੂੰ ਛੱਡ ਗਈ ਹੈ। ਜਿਸ ਕਾਰਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ। ਮਾਮਲੇ ’ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।