ਪੰਜਾਬ

punjab

ETV Bharat / videos

ਟ੍ਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ - ਹਸਪਤਾਲ ਵਿਖੇ ਮੌਤ

By

Published : Dec 21, 2021, 7:48 AM IST

ਜਲੰਧਰ: ਫਗਵਾੜਾ-ਗੁਰਾਇਆ ਰੇਲਵੇ ਟਰੈਕ (Phagwara-Goraya railway track) 'ਤੇ ਇੰਡਸਟਰੀ ਦੇ ਕੋਲ ਰੇਲਵੇ ਦੀ ਚਪੇਟ (Railway hit) ਵਿੱਚ ਆਉਣ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਗਵਾੜਾ (Civil Hospital Phagwara) ਵਿਖੇ ਭਰਤੀ ਕਰਵਾਇਆ ਗਿਆ ਪਰ ਉੱਥੇ ਇਲਾਜ ਦੇ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਹਿਚਾਣ ਮਨੋਜ ਸਾਹਨੀ ਪੁੱਤਰ ਗੁਲਸ਼ਨ ਸਾਹਨੀ ਨਿਵਾਸੀ ਮੁਹੱਲਾ ਗੋਬਿੰਦਪੁਰਾ ਦੇ ਰੂਪ ਵਿਖੇ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਵਿਅਕਤੀ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਅਚਾਨਕ ਹੀ ਟ੍ਰੇਨ ਦੀ ਲਪੇਟ ਵਿੱਚ ਆ ਗਿਆ ਅਤੇ ਇਲਾਜ ਦੇ ਦੌਰਾਨ ਇਸ ਦੀ ਹਸਪਤਾਲ ਵਿਖੇ ਮੌਤ ਹੋ ਗਈ।

ABOUT THE AUTHOR

...view details