ਗੰਗਸਰ ਸਪੋਰਟਸ ਕਲੱਬ ਵੱਲੋਂ ਇੱਕ ਰੋਜ਼ਾ ਟੂਰਨਾਮੈਂਟ - National Level Athlete Meet Tournament
ਫਰੀਦਕੋਟ: ਜੈਤੋ ਖੇਡ ਸਟੇਡੀਅਮ ਵਿੱਚ ਗੰਗਸਰ ਸਪੋਰਟਸ ਕਲੱਬ (Gangsar Sports Club) ਵੱਲੋਂ ਇੱਕ ਰੋਜ਼ਾ ਨੈਸ਼ਨਲ ਲੈਵਲ ਅਥਲੀਟ ਮੀਟ ਟੂਰਨਾਮੈਂਟ (National Level Athlete Meet Tournament) ਕਰਵਾਇਆ ਗਿਆ। ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਬੱਚਿਆਂ ਨੇ ਭਾਗ ਲਿਆ। ਇਸ ਟੂਰਨਾਮੈਂਟ (Tournament) ਦਾ ਉਦਘਾਟਨ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਵੱਲੋਂ ਕੀਤੀ ਗਿਆ। ਇਸ ਟੂਰਨਾਮੈਂਟ (Tournament) ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਨਗਦੀ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ (Tournament) ਵਿੱਚ ਪਹੁੰਚੇ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ।