ਇੱਕ ਪਿਸਟਲ ਅਤੇ 6 ਜਿੰਦਾ ਕਾਰਤੂਸ ਸਣੇ ਇੱਕ ਕਾਬੂ - ਇੱਕ ਪਿਸਟਲ ਸਣੇ ਇੱਕ ਕਾਬੂ
ਪਠਾਨਕੋਟ ਪੁਲਿਸ ਨੇ ਇੱਕ ਪਿਸਟਲ ਅਤੇ 6 ਜਿੰਦਾ ਕਾਰਤੂਸ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਕਤ ਵਿਅਕਤੀ ਹਿਮਾਚਲ ਤੋਂ ਪੰਜਾਬ ਵਿੱਚ ਦਾਖਿਲ ਹੁੰਦੇ ਸਮੇਂ ਕੀਤਾ ਗਿਰਫ਼ਤਾਰ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾ ਵੀ ਇਹ ਵਿਅਕਤੀ ਕਈ ਗ਼ੈਰਕਾਨੂੰਨੀ ਮਾਮਲਿਆਂ ਵਿੱਚ ਸ਼ਾਮਿਲ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਕਈ ਘਟਨਾਵਾ ਵਿੱਚ ਸ਼ਾਮਿਲ ਸੀ। ਪੁਲਿਸ ਨੂੰ ਇਸਦੇ ਪੰਜਾਬ ਆਉਣ ਦੀ ਜਾਣਕਾਰੀ ਪਹਿਲਾ ਤੋਂ ਸੀ ਤੇ ਜਦੋਂ ਨਾਕੇ ਦੌਰਾਨ ਉਸਦੀ ਗੱਡੀ ਰੋਕ ਕੇ ਚੈਕ ਕੀਤੀ ਗਈ ਤਾਂ ਉਸ ਕੋਲੋਂ 6 ਜਿੰਦਾ ਕਾਰਤੂਸ ਅਤੇ ਇੱਕ ਦੇਸੀ ਪਿਸਟਲ ਬਰਾਮਦ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।