ਪੰਜਾਬ

punjab

ETV Bharat / videos

200 ਗ੍ਰਾਮ ਹੀਰੋਇਨ ਸਮੇਤ ਇਕ ਗ੍ਰਿਫਤਾਰ, ਵੀਹ ਹਜ਼ਾਰ ਡਰੱਗ ਮਨੀ ਵੀ ਬਰਾਮਦ - ਵੀਹ ਹਜ਼ਾਰ ਡਰੱਗ ਮਨੀ ਵੀ ਬਰਾਮਦ

By

Published : Apr 19, 2021, 2:06 PM IST

ਲੁਧਿਆਣਾ: ਗੁਪਤ ਸੂਚਨਾ ਦੇ ਅਧਾਰ ਤੇ 200 ਗ੍ਰਾਮ ਹੀਰੋਇਨ ਸਮੇਤ ਵੀਹ ਹਜ਼ਾਰ ਡਰੱਗ ਮਨੀ ਨਾਲ ਲੁਧਿਆਣਾ ਪੁਲਿਸ ਨੇ ਇਕ ਵਿਆਕਤੀ ਗ੍ਰਿਫਤਾਰ ਕੀਤਾ। ਇੱਕ ਗੁਪਤ ਸੂਚਨਾ ਦੇ ਅਧਾਰ ਤੇ ਡਾਬਾ ਰੋਡ ਤੇ ਨਾਕਾ ਲਗਾਇਆ ਗਿਆ ਸੀ। ਮੋਟਰ ਸਾਈਕਲ ਉਪਰ ਆ ਰਹੇ ਵਿਆਕਤੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਤੋਂ 200 ਗ੍ਰਾਮ ਹੈਰੋਇਨ ਅਤੇ 20 ਹਜ਼ਾਰ ਰੁਪਿਆ ਬਰਾਮਦ ਕੀਤਾ‌।ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਾਮਪਾਲ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਮੁਲਜ਼ਮ ਜੋ ਕਿ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦਾ ਹੈ ਅੱਜ ਫੇਰ ਨਸ਼ਾ ਵੇਚਣ ਜਾ ਰਿਹਾ ਹੈ। ਮੁਲਜ਼ਮ ਨੇ ਅੱਗੇ ਜਿਸ ਵਿਅਕਤੀ ਦਾ ਨਾਮ ਦੱਸਿਆ ਹੈ ਜਲਦ ਹੀ ਉਸ ਨੂੰ ਫੜਨ ਵਾਸਤੇ ਵੀ ਕਾਰਵਾਈ ਕੀਤੀ ਜਾਵੇਗੀ ।

ABOUT THE AUTHOR

...view details