'ਸਰਬੱਤ ਦਾ ਭਲਾ ਟਰੱਸਟ' ਵੱਲੋਂ ਲੋਕਾਂ ਦੀ ਮਦਦ
ਤਰਨਤਾਰਨ: ਸਰਬੱਤ ਦਾ ਭਲਾ ਟਰੱਸਟ ਵੱਲੋਂ ਮ੍ਰਿਤਕ ਸਰੀਰ (Dead body) ਨੂੰ ਰੱਖਣ ਲਈ ਮਸ਼ੀਨਾਂ ਦਿੱਤੀਆਂ ਗਈਆਂ ਹਨ। ਇੱਥੇ ਇਨ੍ਹਾਂ ਮਸ਼ੀਨਾਂ ਦੀ ਕਮੀ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਹੀ ਨਹੀਂ ਬਹੁਤ ਸਾਰੇ ਲੋਕ ਸ਼ਮਸ਼ਾਨਘਾਟ ਵਿੱਚ ਪਈ ਮਸ਼ੀਨ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਹਨ। ਟਰੱਸਟ ਮੁਤਾਬਿਕ ਆਮ ਲੋਕਾਂ (Common people) ਦੀ ਲੋੜ ਨੂੰ ਦੇਖਦੇ ਹੋਏ ਸੰਸਥਾ ਵੱਲੋਂ ਇਹ ਮਸ਼ੀਨਾਂ ਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸੰਸਥਾ ਦੇ ਆਗੂਆਂ ਨੇ ਦੱਸਿਆ, ਕਿ ਇਹ ਮਸ਼ੀਨਾਂ ਹਰ ਵਿਅਕਤੀ ਲਈ ਹੈ। ਇਸ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਸੰਸਥਾ ਦੇ ਜ਼ਿਲ੍ਹਾਂ ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ ਯੋਧਾ ਤੇ ਗੁਰਿੰਦਰ ਸਿੰਘ ਲਾਡੀ ਨੇ ਕਿਹਾ, ਕਿ ਜਲਦ ਹੀ ਸਰਬਤ ਦਾ ਭਲਾ ਟਰੱਸਟ ਵੱਲੋ ਤਰਨਤਾਰਨ ਦੇ ਲੋਕਾਂ ਲਈ ਸਰੀਰ ਦੇ ਸਾਰੇ ਟੈਸਟ ਫ੍ਰੀ ਕਰਨ ਦਾ ਵੀ ਉਪਰਾਲਾ ਕੀਤਾ ਜਾਵੇਗਾ।