ਹਾਈ ਕੋਰਟ ਦੇ ਹੁਕਮਾਂ 'ਤੇ ਟੀਮ ਨੇ ਛੱਪੜਾਂ ਦੀ ਸਫਾਈ ਦੌਰਾਨ ਹੋਈ ਗੜਬੜੀ ਦੀ ਜਾਂਚ ਕੀਤੀ ਸ਼ੁਰੂ - ਤਰਨ ਤਾਰਨ ਬਾਲਕ ਦੇ ਪਿੰਡ ਢੰਡ, ਠੱਟਾ, ਕੋਟ ਸਿਵਿਆ ਅਤੇ ਝਾਮਕਾ ਕਲਾਂ
ਤਰਨ ਤਾਰਨ : ਬਾਲਕ ਦੇ ਪਿੰਡ ਢੰਡ, ਠੱਟਾ, ਕੋਟ ਸਿਵਿਆ ਅਤੇ ਝਾਮਕਾ ਕਲਾਂ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਛੱਪੜਾਂ ਦੀ ਸਫਾਈ ਵਿੱਚ ਹੋਈ ਗੜਬੜੀ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਸ਼ਿਕਾਇਤਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਪਿੰਡਾਂ ਦੇ ਸਰਪੰਚਾਂ ਨੇ ਛੱਪੜਾਂ ਦੀ ਸਫਾਈ ਦੇ ਨਾਮ 'ਤੇ ਗੜਬੜੀ ਕੀਤੀ ਹੈ ਅਤੇ ਛੱਪੜਾਂ ਦੀ ਵੱਧ ਖੁਦਾਈ ਕਰਕੇ ਮਿੱਟੀ ਨੂੰ ਨਜ਼ਾਇਜ ਤੌਰ 'ਤੇ ਵੇਚਿਆ ਹੈ। ਇਸ ਸਬੰਧੀ ਬੀਡੀਪੀਓ ਪ੍ਰਗਟ ਸਿੰਘ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਾਂਚ ਟੀਮ ਛੱਪੜਾਂ ਦੀ ਮਿਣਤੀ ਤੋਂ ਬਾਅਦ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੇਗੀ।