'ਮਹਿਲਾ ਦਿਵਸ' ਮੌਕੇ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ - 'ਮਹਿਲਾ ਦਿਵਸ'
ਬਠਿੰਡਾ: ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਔਰਤਾਂ ਦੇ ਵੱਡੇ ਇਕੱਠ ਦੁਆਰਾ 'ਮਹਿਲਾ ਦਿਵਸ' ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਪਰਵਿੰਦਰ ਕੌਰ ਨੇ ਕਿਹਾ ਕਿ ਦੇਸ਼ ਦੀ ਨਾਰੀ ਅੱਜ ਕਿਸੇ ਖੇਤਰ ’ਚ ਪਿੱਛੇ ਨਹੀਂ ਹੈ। ਅੱਜ ਕਈ ਅਜਿਹੀਆਂ ਉਦਾਹਰਨਾਂ ਹਨ ਕਿ ਔਰਤਾਂ ਉਸ ਮੁਕਾਮ ਤਕ ਪਹੁੰਚ ਚੁੱਕੀਆਂ ਹਨ, ਜਿਸ ਮੁਕਾਮ ’ਤੇ ਪਹਿਲਾਂ ਕੇਵਲ ਮਰਦ ਹੀ ਪਹੁੰਚਦੇ ਸਨ। ਉਨ੍ਹਾਂ ਨੇ ਦੱਸਿਆ ਕਿ ਅੱਜ ਕਿਹੜਾ ਉਹ ਖੇਤਰ ਹੈ ਜਿਥੇ ਔਰਤਾਂ ਆਪਣਾ ਯੋਗਦਾਨ ਨਾ ਪਾ ਰਹੀਆਂ ਹੋਣ। ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਮੌਕੇ ਔਰਤਾਂ ਨੇ ਸੰਕਲਪ ਲਿਆ ਹੈ ਕਿ ਉਹ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾਏ ਬਿਨਾਂ ਘਰ ਵਾਪਸ ਨਹੀਂ ਪਰਤਣਗੀਆਂ।