ਆਜ਼ਾਦੀ ਦਿਹਾੜੇ ਮੌਕੇ ਏਡੀਸੀ ਨੇ ਫਗਵਾੜਾ 'ਚ ਲਹਿਰਾਇਆ ਤਿੰਰਗਾ - ਅਜ਼ਾਦੀ ਦਿਹਾੜੇ ਮੌਕੇ ਏਡੀਸੀ ਨੇ ਫਗਵਾੜਾ 'ਚ ਲਹਿਰਾਇਆ ਤਿੰਰਗਾ
ਫਗਵਾੜਾ: ਦੇਸ਼ ਭਰ ਵਿੱਚ ਅੱਜ 74ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਫਗਵਾੜਾ ਵਿੱਚ ਵੀ ਨਗਰ ਨਿਗਮ ਦੇ ਵਿਹੜੇ ਵਿੱਚ ਏਡੀਸੀ ਰਾਜੀਵ ਵਰਮਾ ਨੇ ਅਜ਼ਾਦੀ ਦਿਹਾੜੇ ਮੌਕੇ ਤਿੰਰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਹਵਾ 'ਚ ਸਾਹ ਲੈ ਰਹੇ ਹਾਂ।
Last Updated : Aug 16, 2020, 4:57 AM IST