ਗੁਰਪੁਰਬ ਮੌਕੇ ਦੁਕਾਨਦਾਰ ਨੇ ਲਗਾਇਆ ਅਨੌਖਾ ਲੰਗਰ - ਅਨੌਖੇ ਢੰਗ ਦਾ ਭੰਡਾਰਾ
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੇ ਵਿਸ਼ਵ 'ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਦੇ ਮਜੀਠਾ ਰੌਡ 'ਤੇ ਇੱਕ ਦੁਕਾਨਦਾਰ ਵਲੋਂ ਅਨੌਖੇ ਢੰਗ ਦਾ ਭੰਡਾਰਾ ਲਗਾਇਆ ਗਿਆ। ਦੁਕਾਨਦਾਰ ਵਲੋਂ ਸੋਇਆ ਚਾਂਪ ਦੀ ਪਲੇਟ ਜੋ ਕਦੇ 120 ਰੁਪਏ ਦੇ ਹਿਸਾਬ ਨਾਲ ਵੇਚੀ ਜਾਂਦੀ ਸੀ, ਉਸ ਵਲੋਂ ਗੁਰਪੁਰਬ ਵਾਲੇ ਦਿਨ ਇਹ ਪਲੇਟ 13 ਰੁਪਏ ਦੀ ਵੇਚੀ ਗਈ। ਇਸ ਸਬੰਧੀ ਦੁਕਾਨਦਾਰ ਦਾ ਕਹਿਣਾ ਕਿ ਉਨ੍ਹਾਂ ਵਲੋਂ ਕੀਤਾ ਇਹ ਉਪਰਾਲਾ ਨੌਜਵਾਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਲੌਕ ਡਾਊਨ ਕਾਰਨ ਉਨ੍ਹਾਂ ਦਾ ਕੰਮ ਕਾਫ਼ੀ ਘੱਟ ਗਿਆ ਸੀ, ਪਰ ਉਹ ਬਾਬੇ ਨਾਨਕ ਦੇ ਦੱਸੇ ਰਾਹ 'ਤੇ ਹੀ ਚੱਲਦੇ ਰਹੇ, ਜਿਸ ਕਾਰਨ ਉਹ ਅੱਜ ਇਹ ਅਨੌਖਾ ਭੰਡਾਰਾ ਲਗਾ ਸਕੇ ਹਨ।